'Family Link ਮਾਪਿਆਂ ਦੇ ਕੰਟਰੋਲ' ਮਾਪਿਆਂ ਲਈ Family Link ਦੀ ਸੰਬੰਧੀ ਐਪ ਹੈ। ਕਿਰਪਾ ਕਰਕੇ ਇਸ ਐਪ ਨੂੰ ਕਿਸੇ ਬੱਚੇ ਜਾਂ ਅੱਲੜ੍ਹ ਵੱਲੋਂ ਵਰਤੇ ਜਾਣ ਵਾਲੇ ਡੀਵਾਈਸ 'ਤੇ ਹੀ ਡਾਊਨਲੋਡ ਕਰੋ।
Google ਦੀ 'Family Link ਮਾਪਿਆਂ ਦੇ ਕੰਟਰੋਲ' ਐਪ ਵਰਤ ਕੇ ਦੇਖੋ। ਭਾਵੇਂ ਤੁਹਾਡੇ ਬੱਚੇ ਛੋਟੇ ਜਾਂ ਅੱਲ੍ਹੜ ਹੋਣ, Family Link ਐਪ ਤੁਹਾਨੂੰ ਆਪਣੇ ਖੁਦ ਦੇ ਡੀਵਾਈਸ ਨਾਲ ਦੂਰ-ਦੁਰਾਡੇ ਤੋਂ ਉਹ ਡਿਜੀਟਲ ਬੁਨਿਆਦੀ ਨਿਯਮ ਸੈੱਟ ਕਰਨ ਦਿੰਦੀ ਹੈ, ਜਿਨ੍ਹਾਂ ਨਾਲ ਉਨ੍ਹਾਂ ਨੂੰ ਸਿੱਖਣ, ਖੇਡਣ ਅਤੇ ਆਨਲਾਈਨ ਪੜਚੋਲ ਕਰਨ ਵਿੱਚ ਮਦਦ ਮਿਲਦੀ ਹੈ। 13 ਸਾਲ (ਜਾਂ
ਤੁਹਾਡੇ ਦੇਸ਼ ਵਿੱਚ ਡਿਜੀਟਲ ਸਹਿਮਤੀ ਦੇਣ ਲਈ ਲਾਗੂ ਹੋਣ ਵਾਲੀ ਉਮਰ
) ਤੋਂ ਘੱਟ ਉਮਰ ਦੇ ਬੱਚਿਆਂ ਲਈ, Family Link ਐਪ ਤੁਹਾਨੂੰ ਆਪਣੇ ਬੱਚੇ ਲਈ ਆਪਣੇ ਖਾਤੇ ਵਰਗਾ Google ਖਾਤਾ ਵੀ ਬਣਾਉਣ ਦਿੰਦੀ ਹੈ ਜਿਸ ਵਿੱਚ ਜ਼ਿਆਦਾਤਰ Google ਸੇਵਾਵਾਂ ਤੱਕ ਪਹੁੰਚ ਹੁੰਦੀ ਹੈ।
'Family Link ਮਾਪਿਆਂ ਦੇ ਕੰਟਰੋਲ' ਐਪ ਨਾਲ, ਤੁਸੀਂ ਇਹ ਕਰ ਸਕਦੇ ਹੋ:
ਚੰਗੀ ਸਮੱਗਰੀ ਲਈ ਉਨ੍ਹਾਂ ਦਾ ਮਾਰਗਦਰਸ਼ਨ ਕਰਨਾ
• ਉਨ੍ਹਾਂ ਦੀ ਐਪ ਸਰਗਰਮੀ ਦੇਖਣਾ - ਸਾਰੇ ਸਕ੍ਰੀਨ ਸਮੇਂ ਇੱਕੋ ਜਿਹੇ ਨਹੀਂ ਹਨ। ਸਰਗਰਮੀ ਰਿਪੋਰਟਾਂ ਰਾਹੀਂ ਆਪਣੇ ਬੱਚੇ ਨੂੰ ਉਸਦੇ Android ਡੀਵਾਈਸ ਦੀ ਵਰਤੋਂ ਬਾਰੇ ਚੰਗੇ ਫ਼ੈਸਲੇ ਲੈਣ ਵਿੱਚ ਮਦਦ ਕਰੋ, ਜੋ ਇਹ ਦਿਖਾਉਂਦੀਆਂ ਹਨ ਕਿ ਉਹ ਆਪਣੀਆਂ ਮਨਪਸੰਦ ਐਪਾਂ 'ਤੇ ਕਿੰਨਾ ਸਮਾਂ ਬਿਤਾ ਰਹੇ ਹਨ। ਤੁਸੀਂ ਰੋਜ਼ਾਨਾ, ਹਫ਼ਤਾਵਾਰੀ ਜਾਂ ਮਹੀਨਾਵਾਰ ਰਿਪੋਰਟਾਂ ਦੇਖ ਸਕਦੇ ਹੋ।
• ਉਨ੍ਹਾਂ ਦੀਆਂ ਐਪਾਂ ਦਾ ਪ੍ਰਬੰਧਨ ਕਰੋ - ਸੁਵਿਧਾਜਨਕ ਸੂਚਨਾਵਾਂ ਰਾਹੀਂ ਤੁਸੀਂ ਉਨ੍ਹਾਂ ਐਪਾਂ ਨੂੰ ਮਨਜ਼ੂਰ ਜਾਂ ਬਲਾਕ ਕਰ ਸਕਦੇ ਹੋ ਜੋ ਤੁਹਾਡਾ ਬੱਚਾ Google Play Store ਤੋਂ ਡਾਊਨਲੋਡ ਕਰਨਾ ਚਾਹੁੰਦਾ ਹੈ। ਤੁਸੀਂ ਐਪ-ਅੰਦਰ ਖਰੀਦਾਂ ਦਾ ਪ੍ਰਬੰਧਨ ਕਰ ਸਕਦੇ ਹੋ ਅਤੇ ਆਪਣੇ ਖੁਦ ਦੇ ਡੀਵਾਈਸ ਨਾਲ ਦੂਰ-ਦੁਰਾਡੇ ਤੋਂ ਉਨ੍ਹਾਂ ਦੇ ਡੀਵਾਈਸ 'ਤੇ ਕੁਝ ਖਾਸ ਐਪਾਂ ਨੂੰ ਲੁਕਾ ਵੀ ਸਕਦੇ ਹੋ।
• ਉਨ੍ਹਾਂ ਦੀ ਉਤਸੁਕਤਾ ਨੂੰ ਹੁਲਾਰਾ ਦਿਓ - ਇਹ ਪਤਾ ਕਰਨਾ ਔਖਾ ਹੋ ਸਕਦਾ ਹੈ ਕਿ ਤੁਹਾਡੇ ਬੱਚੇ ਲਈ ਕਿਹੜੀਆਂ ਐਪਾਂ ਸਹੀ ਹਨ, ਇਸ ਕਰਕੇ Family Link ਐਪ ਤੁਹਾਨੂੰ Android 'ਤੇ ਅਧਿਆਪਕਾਂ ਵੱਲੋਂ ਸਿਫ਼ਾਰਸ਼ੀ ਐਪਾਂ ਬਾਰੇ ਦੱਸਦੀ ਹੈ ਜਿਨ੍ਹਾਂ ਨੂੰ ਤੁਸੀਂ ਸਿੱਧੇ ਉਨ੍ਹਾਂ ਦੇ ਡੀਵਾਈਸ ਵਿੱਚ ਸ਼ਾਮਲ ਕਰ ਸਕਦੇ ਹੋ।
ਸਕ੍ਰੀਨ ਸਮੇਂ 'ਤੇ ਨਜ਼ਰ ਰੱਖੋ
• ਸੀਮਾਵਾਂ ਸੈੱਟ ਕਰੋ - ਤੁਹਾਡੇ ਬੱਚੇ ਲਈ ਸਕ੍ਰੀਨ ਸਮੇਂ ਦੀ ਸਹੀ ਮਿਆਦ ਬਾਰੇ ਫ਼ੈਸਲਾ ਲੈਣਾ ਤੁਹਾਡੇ 'ਤੇ ਹੈ। Family Link ਐਪ ਰਾਹੀਂ ਤੁਸੀਂ ਉਨ੍ਹਾਂ ਦੇ ਨਿਗਰਾਨੀ ਅਧੀਨ ਡੀਵਾਈਸਾਂ 'ਤੇ ਸਮਾਂ ਸੀਮਾਵਾਂ ਅਤੇ ਸੌਣ ਦਾ ਸਮਾਂ ਸੈੱਟ ਕਰ ਸਕਦੇ ਹੋ, ਤਾਂ ਜੋ ਤੁਸੀਂ ਇੱਕ ਚੰਗਾ ਸੰਤੁਲਨ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕਰ ਸਕੋ।
• ਉਨ੍ਹਾਂ ਦਾ ਡੀਵਾਈਸ ਲਾਕ ਕਰੋ - ਕੁਝ ਦੇਰ ਫ਼ੋਨ ਵਰਤਣਾ ਬੰਦ ਕਰਨ ਦਾ ਸਮਾਂ ਹੋਣ 'ਤੇ ਤੁਸੀਂ ਦੂਰ-ਦੁਰਾਡੇ ਤੋਂ ਨਿਗਰਾਨੀ ਅਧੀਨ ਡੀਵਾਈਸ ਨੂੰ ਲਾਕ ਕਰ ਸਕਦੇ ਹੋ, ਭਾਵੇਂ ਇਹ ਬਾਹਰ ਖੇਡਣ, ਰਾਤ ਦਾ ਖਾਣਾ ਖਾਣ ਜਾਂ ਇਕੱਠੇ ਸਮਾਂ ਬਿਤਾਉਣ ਦਾ ਸਮਾਂ ਹੋਵੇ।
ਦੇਖੋ ਕਿ ਉਹ ਕਿੱਥੇ ਹਨ
• ਇਸ ਨਾਲ ਆਲੇ-ਦੁਆਲੇ ਘੁੰਮਦੇ ਬੱਚੇ ਨੂੰ ਲੱਭਣ ਵਿੱਚ ਮਦਦ ਮਿਲਦੀ ਹੈ। ਜਦੋਂ ਤੱਕ ਉਸਦੇ ਕੋਲ Android ਡੀਵਾਈਸ ਹੈ, ਤੁਸੀਂ Family Link ਦੀ ਵਰਤੋਂ ਨਾਲ ਉਸਨੂੰ ਲੱਭ ਸਕਦੇ ਹੋ।
ਮਹੱਤਵਪੂਰਨ ਜਾਣਕਾਰੀ
• Family Link ਦੇ ਟੂਲ ਤੁਹਾਡੇ ਬੱਚੇ ਦੇ ਡੀਵਾਈਸ ਮੁਤਾਬਕ ਵੱਖ-ਵੱਖ ਹੁੰਦੇ ਹਨ। families.google.com/familylink/setup
'ਤੇ ਅਨੁਰੂਪ ਡੀਵਾਈਸਾਂ ਦੀ ਸੂਚੀ ਦੇਖੋ
• ਭਾਵੇਂ Family Link ਐਪ Google Play ਤੋਂ ਤੁਹਾਡੇ ਬੱਚੇ ਦੀਆਂ ਖਰੀਦਾਂ ਅਤੇ ਡਾਊਨਲੋਡਾਂ ਦਾ ਪ੍ਰਬੰਧਨ ਕਰਨ ਵਿੱਚ ਤੁਹਾਡੀ ਮਦਦ ਕਰਦੀ ਹੈ, ਪਰ ਉਨ੍ਹਾਂ ਨੂੰ ਐਪ ਅੱਪਡੇਟ (ਜਿਸ ਵਿੱਚ ਉਹ ਅੱਪਡੇਟ ਵੀ ਸ਼ਾਮਲ ਹੁੰਦੇ ਹਨ ਜੋ ਇਜਾਜ਼ਤਾਂ ਦਾ ਵਿਸਤਾਰ ਕਰਦੇ ਹਨ), ਤੁਹਾਡੇ ਵੱਲੋਂ ਪਹਿਲਾਂ ਤੋਂ ਮਨਜ਼ੂਰਸ਼ੁਦਾ ਐਪਾਂ ਜਾਂ ਪਰਿਵਾਰ ਲਾਇਬ੍ਰੇਰੀ ਵਿੱਚ ਸਾਂਝੀਆਂ ਕੀਤੀਆਂ ਐਪਾਂ ਨੂੰ ਸਥਾਪਤ ਕਰਨ ਲਈ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ। ਮਾਂ-ਪਿਓ ਨੂੰ Family Link ਵਿੱਚ ਜਾ ਕੇ ਆਪਣੇ ਬੱਚੇ ਵੱਲੋਂ ਸਥਾਪਤ ਕੀਤੀਆਂ ਐਪਾਂ ਅਤੇ ਐਪ ਇਜਾਜ਼ਤਾਂ ਦੀ ਨਿਯਮਿਤ ਤੌਰ 'ਤੇ ਸਮੀਖਿਆ ਕਰਨੀ ਚਾਹੀਦੀ ਹੈ।
• ਤੁਹਾਨੂੰ ਆਪਣੇ ਬੱਚੇ ਦੇ ਨਿਗਰਾਨੀ ਅਧੀਨ ਡੀਵਾਈਸ 'ਤੇ ਮੌਜੂਦ ਐਪਾਂ ਦੀ ਧਿਆਨ ਨਾਲ ਸਮੀਖਿਆ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਐਪਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜੋ ਤੁਸੀਂ ਨਹੀਂ ਚਾਹੁੰਦੇ ਕਿ ਉਹ ਵਰਤਣ। ਨੋਟ ਕਰੋ ਕਿ ਸ਼ਾਇਦ ਤੁਸੀਂ ਪਹਿਲਾਂ ਤੋਂ ਸਥਾਪਤ ਕੁਝ ਐਪਾਂ ਨੂੰ ਬੰਦ ਨਾ ਕਰ ਸਕੋ।
• ਆਪਣੇ ਛੋਟੇ ਜਾਂ ਅੱਲ੍ਹੜ ਬੱਚੇ ਦੇ ਡੀਵਾਈਸ ਦਾ ਟਿਕਾਣਾ ਦੇਖਣ ਲਈ, ਡੀਵਾਈਸ ਦਾ ਚਾਲੂ ਹੋਣਾ, ਹਾਲ ਹੀ ਵਿੱਚ ਕਿਰਿਆਸ਼ੀਲ ਹੋਣਾ ਅਤੇ ਇੰਟਰਨੈੱਟ ਨਾਲ ਕਨੈਕਟ ਹੋਣਾ ਲਾਜ਼ਮੀ ਹੈ।
• ਅਧਿਆਪਕਾਂ ਵੱਲੋਂ ਸਿਫ਼ਾਰਸ਼ੀ ਐਪਾਂ ਸਿਰਫ਼ Android ਡੀਵਾਈਸਾਂ 'ਤੇ ਯੂ.ਐੱਸ. ਵਿੱਚ ਕੁਝ ਖਾਸ ਉਮਰਾਂ ਦੇ ਬੱਚਿਆਂ ਦੇ ਮਾਂ-ਪਿਓ ਲਈ ਹੀ ਉਪਲਬਧ ਹਨ।
• ਭਾਵੇਂ Family Link ਐਪ ਤੁਹਾਡੇ ਬੱਚੇ ਦੇ ਆਨਲਾਈਨ ਅਨੁਭਵ ਦਾ ਪ੍ਰਬੰਧਨ ਕਰਨ ਲਈ ਟੂਲ ਮੁਹੱਈਆ ਕਰਵਾਉਂਦੀ ਹੈ, ਪਰ ਇਹ ਇੰਟਰਨੈੱਟ ਨੂੰ ਸੁਰੱਖਿਅਤ ਨਹੀਂ ਬਣਾਉਂਦੀ। ਇਸਦੀ ਬਜਾਏ, ਇਸਦਾ ਇਰਾਦਾ ਮਾਂ-ਪਿਓ ਨੂੰ ਇਹ ਚੁਣਨ ਦੇਣਾ ਹੈ ਕਿ ਉਨ੍ਹਾਂ ਦੇ ਬੱਚੇ ਇੰਟਰਨੈੱਟ ਕਿਵੇਂ ਵਰਤਣ ਅਤੇ ਇੰਟਰਨੈੱਟ ਵਰਤੋਂ ਸੰਬੰਧੀ ਗੱਲਾਂਬਾਤਾਂ ਨੂੰ ਉਤਸ਼ਾਹਿਤ ਕਰਨਾ ਹੈ।